Ang 280

Guru Arjan · Raag Gauree

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥

naanak sa(n)t bhaavai taa oi bhee gat paahi ||2||

O Nanak, if it pleases the Saint, even then, he may be saved. ||2||

ਸੰਤ ਕਾ ਨਿੰਦਕੁ ਮਹਾ ਅਤਤਾਈ ॥

sa(n)t kaa ni(n)dak mahaa atataaee ||

The slanderer of the Saint is the worst evil-doer.

ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥

sa(n)t kaa ni(n)dak khin tikan na paaee ||

The slanderer of the Saint has not even a moment's rest.

ਸੰਤ ਕਾ ਨਿੰਦਕੁ ਮਹਾ ਹਤਿਆਰਾ ॥

sa(n)t kaa ni(n)dak mahaa hatiaaraa ||

The slanderer of the Saint is a brutal butcher.

ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥

sa(n)t kaa ni(n)dak paramesur maaraa ||

The slanderer of the Saint is cursed by the Transcendent Lord.

ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥

sa(n)t kaa ni(n)dak raaj te heen ||

The slanderer of the Saint has no kingdom.

ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥

sa(n)t kaa ni(n)dak dukheeaa ar deen ||

The slanderer of the Saint becomes miserable and poor.

ਸੰਤ ਕੇ ਨਿੰਦਕ ਕਉ ਸਰਬ ਰੋਗ ॥

sa(n)t ke ni(n)dak kau sarab rog ||

The slanderer of the Saint contracts all diseases.

ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥

sa(n)t ke ni(n)dak kau sadaa bijog ||

The slanderer of the Saint is forever separated.

ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥

sa(n)t kee ni(n)daa dokh mahi dokh ||

To slander a Saint is the worst sin of sins.

ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥

naanak sa(n)t bhaavai taa us kaa bhee hoi mokh ||3||

O Nanak, if it pleases the Saint, then even this one may be liberated. ||3||

ਸੰਤ ਕਾ ਦੋਖੀ ਸਦਾ ਅਪਵਿਤੁ ॥

sa(n)t kaa dokhee sadaa apavit ||

The slanderer of the Saint is forever impure.

ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥

sa(n)t kaa dokhee kisai kaa nahee mit ||

The slanderer of the Saint is nobody's friend.

ਸੰਤ ਕੇ ਦੋਖੀ ਕਉ ਡਾਨੁ ਲਾਗੈ ॥

sa(n)t ke dokhee kau daan laagai ||

The slanderer of the Saint shall be punished.

ਸੰਤ ਕੇ ਦੋਖੀ ਕਉ ਸਭ ਤਿਆਗੈ ॥

sa(n)t ke dokhee kau sabh tiaagai ||

The slanderer of the Saint is abandoned by all.

ਸੰਤ ਕਾ ਦੋਖੀ ਮਹਾ ਅਹੰਕਾਰੀ ॥

sa(n)t kaa dokhee mahaa aha(n)kaaree ||

The slanderer of the Saint is totally egocentric.

ਸੰਤ ਕਾ ਦੋਖੀ ਸਦਾ ਬਿਕਾਰੀ ॥

sa(n)t kaa dokhee sadaa bikaaree ||

The slanderer of the Saint is forever corrupt.

ਸੰਤ ਕਾ ਦੋਖੀ ਜਨਮੈ ਮਰੈ ॥

sa(n)t kaa dokhee janamai marai ||

The slanderer of the Saint must endure birth and death.

ਸੰਤ ਕੀ ਦੂਖਨਾ ਸੁਖ ਤੇ ਟਰੈ ॥

sa(n)t kee dookhanaa sukh te tarai ||

The slanderer of the Saint is devoid of peace.

ਸੰਤ ਕੇ ਦੋਖੀ ਕਉ ਨਾਹੀ ਠਾਉ ॥

sa(n)t ke dokhee kau naahee thaau ||

The slanderer of the Saint has no place of rest.

ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥

naanak sa(n)t bhaavai taa lae milaai ||4||

O Nanak, if it pleases the Saint, then even such a one may merge in union. ||4||

ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥

sa(n)t kaa dokhee adh beech te tootai ||

The slanderer of the Saint breaks down mid-way.

ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥

sa(n)t kaa dokhee kitai kaaj na pahoochai ||

The slanderer of the Saint cannot accomplish his tasks.

ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥

sa(n)t ke dokhee kau udiaan bhramaaeeai ||

The slanderer of the Saint wanders in the wilderness.

ਸੰਤ ਕਾ ਦੋਖੀ ਉਝੜਿ ਪਾਈਐ ॥

sa(n)t kaa dokhee ujhaR paaeeai ||

The slanderer of the Saint is misled into desolation.

ਸੰਤ ਕਾ ਦੋਖੀ ਅੰਤਰ ਤੇ ਥੋਥਾ ॥

sa(n)t kaa dokhee a(n)tar te thothaa ||

The slanderer of the Saint is empty inside,

ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥

jiu saas binaa miratak kee lothaa ||

like the corpse of a dead man, without the breath of life.

ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥

sa(n)t ke dokhee kee jaR kichh naahi ||

The slanderer of the Saint has no heritage at all.

ਆਪਨ ਬੀਜਿ ਆਪੇ ਹੀ ਖਾਹਿ ॥

aapan beej aape hee khaahi ||

He himself must eat what he has planted.

ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥

sa(n)t ke dokhee kau avar na raakhanahaar ||

The slanderer of the Saint cannot be saved by anyone else.

ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥

naanak sa(n)t bhaavai taa lae ubaar ||5||

O Nanak, if it pleases the Saint, then even he may be saved. ||5||

ਸੰਤ ਕਾ ਦੋਖੀ ਇਉ ਬਿਲਲਾਇ ॥

sa(n)t kaa dokhee iu bilalaai ||

The slanderer of the Saint bewails like this

ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥

jiu jal bihoon machhulee taRaphaRaai ||

like a fish, out of water, writhing in agony.

ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥

sa(n)t kaa dokhee bhookhaa nahee raajai ||

The slanderer of the Saint is hungry and is never satisfied,

ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥

jiu paavak eedhan nahee dhraapai ||

as fire is not satisfied by fuel.

ਸੰਤ ਕਾ ਦੋਖੀ ਛੁਟੈ ਇਕੇਲਾ ॥

sa(n)t kaa dokhee chhutai ikelaa ||

The slanderer of the Saint is left all alone,

ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥

jiu booaaR til khet maahi duhelaa ||

like the miserable barren sesame stalk abandoned in the field.

ਸੰਤ ਕਾ ਦੋਖੀ ਧਰਮ ਤੇ ਰਹਤ ॥

sa(n)t kaa dokhee dharam te rahat ||

The slanderer of the Saint is devoid of faith.

ਸੰਤ ਕਾ ਦੋਖੀ ਸਦ ਮਿਥਿਆ ਕਹਤ ॥

sa(n)t kaa dokhee sad mithiaa kahat ||

The slanderer of the Saint constantly lies.

ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥

kirat ni(n)dak kaa dhur hee paiaa ||

The fate of the slanderer is pre-ordained from the very beginning of time.

ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥

naanak jo tis bhaavai soee thiaa ||6||

O Nanak, whatever pleases God's Will comes to pass. ||6||

ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥

sa(n)t kaa dokhee bigaR roop hoi jaai ||

The slanderer of the Saint becomes deformed.

ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥

sa(n)t ke dokhee kau daragah milai sajaai ||

The slanderer of the Saint receives his punishment in the Court of the Lord.

ਸੰਤ ਕਾ ਦੋਖੀ ਸਦਾ ਸਹਕਾਈਐ ॥

sa(n)t kaa dokhee sadaa sahakaaeeai ||

The slanderer of the Saint is eternally in limbo.

ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥

sa(n)t kaa dokhee na marai na jeevaaeeai ||

He does not die, but he does not live either.

ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥

sa(n)t ke dokhee kee pujai na aasaa ||

The hopes of the slanderer of the Saint are not fulfilled.

ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥

sa(n)t kaa dokhee uth chalai niraasaa ||

The slanderer of the Saint departs disappointed.

ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥

sa(n)t kai dokh na trisatai koi ||

Slandering the Saint, no one attains satisfaction.

ਜੈਸਾ ਭਾਵੈ ਤੈਸਾ ਕੋਈ ਹੋਇ ॥

jaisaa bhaavai taisaa koee hoi ||

As it pleases the Lord, so do people become;

ਪਇਆ ਕਿਰਤੁ ਨ ਮੇਟੈ ਕੋਇ ॥

paiaa kirat na metai koi ||

no one can erase their past actions.

ਨਾਨਕ ਜਾਨੈ ਸਚਾ ਸੋਇ ॥੭॥

naanak jaanai sachaa soi ||7||

O Nanak, the True Lord alone knows all. ||7||

ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥

sabh ghat tis ke ohu karanaihaar ||

All hearts are His; He is the Creator.

ਸਦਾ ਸਦਾ ਤਿਸ ਕਉ ਨਮਸਕਾਰੁ ॥

sadaa sadaa tis kau namasakaar ||

Forever and ever, I bow to Him in reverence.

ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥

prabh kee usatat karahu din raat ||

Praise God, day and night.

ਤਿਸਹਿ ਧਿਆਵਹੁ ਸਾਸਿ ਗਿਰਾਸਿ ॥

tisahi dhiaavahu saas giraas ||

Meditate on Him with every breath and morsel of food.

ਸਭੁ ਕਛੁ ਵਰਤੈ ਤਿਸ ਕਾ ਕੀਆ ॥

sabh kachh varatai tis kaa keeaa ||

Everything happens as He wills.

ਜੈਸਾ ਕਰੇ ਤੈਸਾ ਕੋ ਥੀਆ ॥

jaisaa kare taisaa ko theeaa ||

As He wills, so people become.

ਅਪਨਾ ਖੇਲੁ ਆਪਿ ਕਰਨੈਹਾਰੁ ॥

apanaa khel aap karanaihaar ||

He Himself is the play, and He Himself is the actor.

ਦੂਸਰ ਕਉਨੁ ਕਹੈ ਬੀਚਾਰੁ ॥

doosar kaun kahai beechaar ||

Who else can speak or deliberate upon this?

Link copied